Activity Report
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿਚ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਵਲੋਂ ‘Yoga for Modern Life:Finding Serenity in a Busy World’ ਵਿਸ਼ੇ ’ਤੇ ਰਾਸ਼ਟਰੀ ਪੱਧਰ ਦਾ “3-ਰੋਜ਼ਾ ਯੋਗ ਵਰਕਸ਼ਾਪ” ਦਾ ਆਯੋਜਨ 8 ਮਈ ਨੂੰ ਕੀਤਾ ਗਿਆ ।ਸਤਿਕਾਰ ਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ ਮਾਣਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਅਤੇ ਉਪ-ਕੁਲਪਤੀ ਡਾ.ਧਰਮਜੀਤ ਸਿੰਘ ਪਰਮਾਰ ਜੀ,ਦੀ ਯੋਗ ਅਗਵਾਈ ਸਦਕਾ, ਸਹਾਇਕ ਪ੍ਰੋ. ਡਾ.ਪਰਮਿੰਦਰ ਕੌਰ (ਸਰਕਾਰੀ ਮਹਿੰਦਰਾ ਕਾਲਜ ਪਟਿਆਲਾ) ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਇਸ ਮੌਕੇ ਸ. ਹਰਦਮਨ ਸਿੰਘ ਮਿਨਹਾਸ ਜੀ (ਸਕੱਤਰ,) ਡਾ. ਅਨੀਤ ਕੁਮਾਰ ਜੀ, ਰਜਿਸਟਰਾਰ, ਡਾ. ਵਿਜੈ ਧੀਰ ਜੀ, ਡੀਨ ਅਕਾਦਮਿਕਸ, ਰੂਪ ਸਿੰਘ, ਡਿਪਟੀ ਰਜਿਸਟਰਾਰ ਵੱਖ-ਵੱਖ ਵਿਭਾਗਾਂ ਦੇ ਡੀਨ, ਪ੍ਰੋਫ਼ੈਸਰ ਸਹਿਬਾਨ ਹਾਜ਼ਰ ਸਨ।ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਜੀ ਨੇ ਆਪਣੇ ਸੰਬੋਧਨੀ ਸ਼ਬਦਾਂ ਵਿਚ ਆਏ ਹੋਏ ਮਹਿਮਾਨਾ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਯੋਗ ਮਾਨਵ ਦੇ ਸਿਹਤ, ਮਾਨਸਿਕ ਅਤੇ ਅਧਿਆਤਮਿਕ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ।ਇਸ ਨਾਲ ਮਨ ਅਤੇ ਆਤਮਾ ਦਾ ਸੰਜੋਗ ਹੁੰਦਾ ਹੈ। ਜੋ ਜੀਵਨ ਦੀ ਖੁਸ਼ਹਾਲੀ ਵਿਚ ਮਦਦ ਕਰਦਾ ਹੈ।ਯੋਗ ਨਾਲ ਤਨ, ਮਨ ਨੂੰ ਸੰਤੁਲਿਤ ਕਰਕੇ ਸ਼ਾਤੀ ਅਤੇ ਆਨੰਦ ਦੀ ਸਥਿਤੀ ਵਿਚ ਪਹੁੰਚਣ ਦਾ ਅਧਿਆਤਮਿਕ ਮਾਰਗ ਮਿਲਦਾ ਹੈ ਇਸ ਤਰ੍ਹਾਂ ਯੋਗ ਨਾਲ ਸਿਰਫ ਸਿਹਤ ਦਾ ਸੁਧਾਰ ਹੀ ਨਹੀਂ ਹੁੰਦਾ ਬਲਕਿ ਮਾਨਸਿਕ ਸਥਿਤੀ ਨੂੰ ਵੀ ਅਨੰਦ ਮਿਲਦਾ ਹੈ ।ਇਸਦੇ ਨਾਲ ਹੀ ਉਨ੍ਹਾਂ ਸਰੀਰਕ ਸਿੱਖਿਆ ਵਿਭਾਗ ਦੇ ਡਾਇਰੇਕਟਰ ਡਾ.ਰਣਧੀਰ ਸਿੰਘ, ਮੁਖੀ ਡਾ. ਅਮਰਜੀਤ ਸਿੰਘ ਅਤੇ ਵਿਭਾਗ ਦੇ ਪ੍ਰੋਫ਼ੈਸਰਾਂ ਨੂੰ ਇਸ ਤਰ੍ਹਾਂ ਦੇ ਸ਼ਾਲਾਘਾ ਯੋਗ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਮੁੱਖ ਮਹਿਮਾਨ ਸਹਾਇਕ ਪ੍ਰੋ. ਡਾ.ਪਰਮਿੰਦਰ ਕੌਰ ਨੇ ਯੋਗ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਸਰੀਰਕ ਸਿੱਖਿਆ ਵਿਭਾਗ ਦੇ ਐਸੋਸੀਏਟ ਪ੍ਰੋ. ਮੁਖੀ ਤੇ ਕਨਵੀਨਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਦਾ “3-ਰੋਜ਼ਾ ਯੋਗ ਵਰਕਸ਼ਾਪ” ਜੋ ਕਿ 8 ਤੋਂ 10 ਮਈ 2024 ਦੁਰਾਨ ਕਰਵਾਈ ਜਾ ਰਹੀ ਹੈ ਜਿਸ ਵਿਚ ਆਨਲਾਈਨ ਅਤੇ ਆਫਲਾਈਨ 237 ਤੋਂ ਵੱਧ ਵੱਖ-ਵੱਖ ਸੰਸਥਾਵਾਂ, ਦੇਸ਼ਾ ਵਿਦੇਸ਼ਾ (ਕਨੈਡਾ,ਇਟਲੀ) ਤੋਂ ਪਾਰਟੀਸਪੇਟਾਂ ਨੇ ਭਾਗ ਲਿਆ। ਅਖ਼ੀਰ ਵਿੱਚ ਮਾਨਯੋਗ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ ਨੇ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਅਤੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।ਇਸ ਤਰ੍ਹਾਂ ਰਾਸ਼ਟਰੀ ਪੱਧਰ ਦੇ “3-ਰੋਜ਼ਾ ਯੋਗ ਵਰਕਸ਼ਾਪ” ਦਾ ਸਫਲਤਾ ਪੂਰਵਕ ਆਗਾਜ਼ ਹੋਇਆ।